Patiala: 9th August, 2019

On NCC Enrolment Day Col. Navjot Singh Kang visited Modi College

Col. Navjot Singh Kang, Commanding Officer, 5 Punjab Battalion, NCC, Patiala visited Modi College Campus. College Principal Dr. Khushvinder Kumar formally welcomed Col. Kang on the occasion and presented bouquet. Principal appreciated the efforts of NCC cadets during the last year. On this occasion Officer Captain Ved Parkash Sharma, he also highlighted the achievements of the unit to the audience and mentioned that eight cadets of the college got direct commission in Indian Army through NCC. The stage was conducted by Dr. Rohit Sachdeva, Care Taker officer (CTO), NCC (Army Wing Boys) of the college.
On this occasion, Naib Subedar Jaswinder Singh and Hawaldar Surinder Singh of 5 Punjab Battalion played important role in the screening of new NCC cadets. Senior NCC cadets Bakshdeep Singh, Ravinder Singh, Yogesh Arya, Rohit Singh, Shubham Atri, Khushnav and Navjot Singh were also present to motivate new cadets. Around 100 students attended the NCC enrollment seminar and appeared for the written test.

 

ਪਟਿਆਲਾ : 9 ਅਗਸਤ, 2019

ਐਨ.ਸੀ.ਸੀ. ਦੀ ਭਰਤੀ ਸਮੇਂ ਕਰਨਲ ਨਵਜੋਤ ਸਿੰਘ ਕੰਗ ਨੇ ਕੀਤਾ ਮੋਦੀ ਕਾਲਜ ਦਾ ਦੌਰਾ

ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ ਅੱਜ ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਦੀ ਰਹਿਨੁਮਾਈ ਹੇਠ ਐਨ.ਸੀ.ਸੀ. (ਆਰਮੀ ਵਿੰਗ) ਵਿੱਚ ਕੈਡੇਟਸ ਦੀ ਭਰਤੀ ਲਈ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਕਮਾਂਡਿੰਗ ਅਫ਼ਸਰ ਕਰਨਲ ਨਵਜੋਤ ਸਿੰਘ ਕੰਗ, 5 ਪੰਜਾਬ ਬਟਾਲੀਅਨ ਨੇ ਸ਼ਿਰਕਤ ਕੀਤੀ। ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਇਸ ਮੌਕੇ ਤੇ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਕਿਹਾ ਕਿ ਐਨ.ਸੀ.ਸੀ. ਦੇ ਕੈਡੇਟ ਰਾਸਟਰ ਉਸਾਰੀ ਵਿੱਚ ਮਹੱਤਵ ਪੂਰਨ ਭੂਮਿਕਾ ਅਦਾ ਕਰ ਰਹੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵੱਧ ਚੜ੍ਹ ਕੇ ਇਸ ਪ੍ਰੋਗਰਾਮ ਦਾ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ।
ਕਾਲਜ ਦੇ ਐਨ.ਸੀ.ਸੀ. ਅਫ਼ਸਰ (ਡੀਨ, ਵਿਦਿਆਰਥੀ ਭਲਾਈ) ਨੇ ਕਾਲਜ ਦੇ ਐਨ.ਸੀ.ਸੀ. ਵਿੰਗ ਦੀਆਂ ਉਪਲਬਧੀਆਂ ਤੇ ਕਾਰਗੁਜ਼ਾਰੀ ਤੇ ਸੰਖੇਪ ਰੌਸ਼ਨੀ ਪਾਈ। ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਕਾਲਜ ਦੇ 8 ਵਿਦਿਆਰਥੀ ਐਨ.ਸੀ.ਸੀ. ਕੈਡੇਟ ਵਿੰਗ ਰਾਹੀਂ ਭਾਰਤੀ ਸੈਨਾ ਵਿੱਚ ਕਮਿਸ਼ਨ ਪ੍ਰਾਪਤ ਕਰ ਚੁੱਕੇ ਹਨ। ਇਸ ਤੋਂ ਬਿਨ੍ਹਾਂ ਕਾਲਜ ਦੇ ਅਨੇਕਾਂ ਵਿਦਿਆਰਥੀਆਂ ਨੂੰ ਗਣਤੰਤਰ ਦਿਵਸ ਪਰੇਡ ਅਤੇ ਰਾਸ਼ਟਰੀ ਪੱਧਰ ਦੇ ਕੈਂਪਾਂ ਵਿੱਚ ਭਾਗ ਲੈਣ ਦਾ ਮਾਣ ਪ੍ਰਾਪਤ ਹੈ।
ਇਸ ਭਰਤੀ ਮਹਿਮ ਦੌਰਾਨ ਕਾਲਜ ਦੇ ਵੱਖ ਵੱਖ ਵਿਭਾਗਾਂ ਦੇ 100 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ। ਉਨ੍ਹਾਂ ਦੀ ਸਕਰੀਨਿੰਗ ਵਿੱਚ ਨਾਇਬ ਸੂਬੇਦਾਰ ਜਸਵਿੰਦਰ ਸਿੰਘ ਅਤੇ ਹਵਲਦਾਰ ਸੁਰਿੰਦਰ ਸਿੰਘ ਨੇ ਸਰਗਰਮ ਭੂਮਿਕਾ ਨਿਭਾਈ। ਮੰਚ ਸਚਾਲਣ ਦੀ ਜ਼ਿੰਮੇਵਾਰੀ ਡਾ. ਰੋਹਿਤ ਸਚਦੇਵਾ ਨੇ ਅਦਾ ਕੀਤੀ ਅਤੇ ਪ੍ਰੋਗਰਾਮ ਦੇ ਅੰਤ ਵਿੱਚ ਆਏ ਮਹਿਮਾਨਾਂ ਨੂੰ ਯਾਦ ਚਿੰਨ੍ਹ ਵਜੋਂ ਕਿਤਾਬਾ ਦੇ ਕੇ ਸਨਮਾਣਿਤ ਕੀਤਾ ਗਿਆ। ਇਸ ਮੌਕੇ ਐਨ.ਸੀ.ਸੀ. ਦੇ ਸੀਨੀਅਰ ਕੈਡੇਟ ਬਖਸ਼ਦੀਪ ਸਿੰਘ, ਰਵਿੰਦਰ ਸਿੰਘ, ਯੋਗੇਸ਼ ਆਰਿਆ, ਰੋਹਿਤ ਸਿੰਘ, ਸ਼ੁਭਮ ਅੱਤਰੀ, ਖੁਸ਼ਨਵ ਅਤੇ ਨਵਜੋਤ ਸਿੰਘ ਵੀ ਸ਼ਾਮਲ ਸਨ, ਉਨ੍ਹਾਂ ਨੇ ਨਵੇਂ ਵਿਦਿਆਰਥੀਆਂ ਨੂੰ ਐਨ.ਸੀ.ਸੀ. ਵਿੱਚ ਅਨਰੋਲ ਹੋਣ ਲਈ ਪ੍ਰੋਤਸਾਹਿਤ ਕੀਤਾ।